ਕਾਰੋਬਾਰ

ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਮੀਡੀਅਮ, ਸਮਾਲ ਅਤੇ ਕਾਟੇਜ ਉਦਯੋਗਾਂ ਸਬੰਧੀ ਵਰਚੁਅਲ ਕਾਨਫਰੰਸ

ਹਰਦਮ ਮਾਨ/ਕੌਮੀ ਮਾਰਗ ਬਿਊਰੋ | June 28, 2021 11:48 AM

 

ਸਰੀ- ਅੰਤਰਰਾਸ਼ਟਰੀ ਐਮਐਸਐਮਈ ਦਿਵਸ ਦੇ ਮੌਕੇ ਤੇ,  ਸਟੇਟ ਬੈਂਕ ਆਫ਼ ਇੰਡੀਆ ਨੇ 25 ਤੋਂ 26 ਜੂਨ ਤੱਕ ਦੋ ਦਿਨਾਂ ਲਈ ਐਮਐਸਐਮਈ (ਮੱਧਮ,  ਸਮਾਲ ਅਤੇ ਕਾਟੇਜ ਉਦਯੋਗ) ਵਿਸ਼ੇ ਤੇ ਵਰਚੁਅਲ ਕਾਨਫਰੰਸ ਕਰਵਾਈ ਗਈ। ਇਸਦੀ ਪ੍ਰਧਾਨਗੀ ਬਠਿੰਡਾ ਜ਼ੋਨ ਦੇ ਹੈੱਡ ਉੱਪ ਮਹਾਪ੍ਰਬੰਧਕ ਸ੍ਰੀ ਰਜਨੀਸ਼ ਕੁਮਾਰ ਨੇ ਕੀਤੀ। ਸਹਾਇਕ ਮਹਾਂਪ੍ਰਬੰਧਕ ਸ੍ਰੀ ਵਿਜੇ ਗਰਗ ਨੇ ਨੋਡਲ ਅਫ਼ਸਰ ਦੀ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਬਠਿੰਡਾ ਪ੍ਰਬੰਧਕੀ ਦਫਤਰ ਅਧੀਨ ਆਉਂਦੇ ਵੱਖ-ਵੱਖ ਹਿੱਸਿਆਂ ਦੇ ਸੰਪਰਕ ਮੈਨੇਜਰਾਂ (ਆਰ.ਐੱਮ.ਐੱਮ.ਈ.) ਅਤੇ ਗਾਹਕਾਂ ਨੇ ਇਸ ਪ੍ਰੋਗਰਾਮ ਵਿਚ ਹਿੱਸਾ ਲਿਆ

ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੀ ਰਜਨੀਸ਼ ਕੁਮਾਰ ਨੇ ਕਿਹਾ ਕਿ ਐਮਐਸਐਮਈ ਸਾਡੇ ਦੇਸ਼ ਦੇ ਵਿਕਾਸ ਅਤੇ ਉੱਨਤੀ ਲਈ ਬਹੁਤ ਮਹੱਤਵਪੂਰਨ ਹੈ। ਜਿੱਥੇ ਇਕ ਪਾਸੇ ਇਹ ਛੋਟੇ-ਛੋਟੇ ਪਿੰਡਾਂ ਵਿੱਚ ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕਰ ਰਿਹਾ ਹੈ ਉੱਥੇ ਦੂਜੇ ਪਾਸੇ ਇਹ ਲਗਾਤਾਰ ਦੇਸ਼ ਨੂੰ ਤਰੱਕੀ ਵੱਲ ਲੈ ਕੇ ਜਾ ਰਿਹਾ ਹੈ। ਐਮਐਸਐਮਈ. ਵੱਲ ਸਟੇਟ ਬੈਂਕ ਦੇ ਯੋਗਦਾਨ 'ਤੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਸਟੇਟ ਬੈਂਕ ਆਫ਼ ਇੰਡੀਆ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਮਐਸਐਮਈ ਨੂੰ ਵਿਕਸਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਬੈਂਕ ਵੱਲੋਂ ਸਮਾਜ ਦੇ ਸਾਰੇ ਦੱਬੇ ਹੋਏ ਵਰਗਾਂ ਜਿਵੇਂ ਕਿ ਵਿਧਵਾਵਾਂ,  ਅਪਾਹਜਾਂ ਅਤੇ ਅਨਾਥਾਂ ਆਦਿ ਨੂੰ ਇਸ ਸਕੀਮ ਨਾਲ ਜੋੜ ਕੇ ਕਰਜ਼ੇ ਪ੍ਰਦਾਨ ਕੀਤੇ ਗਏ ਹਨ। ਜਿੱਥੇ ਵੀ ਦੇਸ਼ ਨੂੰ ਬੈਂਕਾਂ  ਦੀ ਜਰੂਰਤ ਪਈ ਉਥੇ ਸਟੇਟ ਬੈਂਕ ਆਫ਼ ਇੰਡੀਆ ਪਹਿਲੇ ਨੰਬਰ ਤੇ ਰਿਹਾ।

ਇਸ ਸਮੇਂ ਜਦੋਂ ਪੂਰੀ ਦੁਨੀਆ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੀ ਹੈ,  ਉਸ ਸਮੇਂ ਵੀ ਬੈਂਕ ਸਮਾਜ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੋਇਆ ਹੈ । ਬੈਂਕ ਨੇ ਮਹਾਂਮਾਰੀ ਦਾ ਸਾਹਮਣਾ ਕਰ ਰਹੇ ਐਮਐਸਐਮਈ ਸੈਕਟਰ ਦਾ ਪੂਰਾ ਧਿਆਨ ਰੱਖਿਆ ਹੈ। ਇਸ ਲਈ ਨਾ ਕੇਵਲ ਨਵੀਂ ਜੀਈਸੀਐਲ ਸਕੀਮ ਰਾਹੀਂ ਇਸ ਸੈਕਟਰ ਨੂੰ ਵਾਧੂ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਬਲਕਿ ਆਪਣੀ ਪੁਰਾਣੀ ਸਕੀਮ ਈ.ਸੀ.ਜੀ.ਐੱਲ.ਐੱਸ. ਨੂੰ ਵੀ ਬਿਹਤਰ ਬਣਾਇਆ ਤਾਂ ਕਿ ਇਹ ਸੈਕਟਰ ਦੁਬਾਰਾ ਆਪਣੇ ਪੈਰਾਂ 'ਤੇ ਖੜ੍ਹਾ ਹੋ ਸਕੇ । ਇਸ ਤੋਂ ਇਲਾਵਾ ਕਰੋਨਾ ਨਾਲ ਨਜਿੱਠਣ ਲਈ ਬੈਂਕ ਦੁਆਰਾ ਸਿਹਤ ਖੇਤਰ ਨੂੰ ਵਿੱਤੀ ਸਹਾਇਤਾ ਦਿੱਤੀ ਗਈ ਹੈ ਤਾਂ ਜੋ ਉਹ ਵੈਂਟੀਲੇਟਰ,  ਆਕਸੀਜਨ,  ਮਾਸਕ ਅਤੇ ਹੋਰ ਮਸ਼ੀਨਾਂ ਖਰੀਦ ਸਕਣ

ਉਹਨਾਂ ਨੇ ਦੱਸਿਆ ਕਿ ਬੈਂਕ ਨੇ ਦੇਸ਼ ਦੇ ਨਵੇਂ ਉੱਭਰ ਰਹੇ ਸੈਕਟਰ ਈ-ਵਾਹਨ ਲਈ ਡੀਲਰਾਂ ਅਤੇ ਵਿਕਰੇਤਾਵਾਂ ਆਦਿ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਕਈ ਯੋਜਨਾਵਾਂ ਵੀ ਸ਼ੁਰੂ ਕੀਤੀਆਂ ਹਨ। ਇਸ ਖੇਤਰ ਲਈ ਐਸ.ਐਮ.ਈ. ਗੋਲਡ ਲੋਨ ਸਕੀਮ ਵੀ ਸ਼ੁਰੂ ਕੀਤੀ ਗਈ ਹੈ

ਸ਼੍ਰੀ ਵਿਜੈ ਗਰਗ ਨੇ ਦੱਸਿਆ ਕਿ ਸਟੇਟ ਬੈਂਕ ਆਫ਼ ਇੰਡੀਆ ਦੇਸ਼ ਦਾ ਸਭ ਤੋਂ ਵੱਡਾ ਬੈਂਕ ਹੈ ਅਤੇ ਇਸ ਦੀ ਪੂਰੇ ਦੇਸ਼ ਵਿੱਚ ਪਹੁੰਚ ਹੋਣ ਨਾਲ ਕਾਰਨ ਇਹ ਸਰਕਾਰ ਦੁਆਰਾ ਜਾਰੀ ਕੀਤੀਆਂ ਐਮਐਸਐਮਈ ਸਕੀਮਾਂ ਦਾ ਲਾਭ ਭਾਰਤ ਦੇ ਹਰ ਖੇਤਰ ਵਿੱਚ ਲੋਕਾਂ ਨੂੰ ਪ੍ਰਦਾਨ ਕਰ ਰਿਹਾ ਹੈ। ਜਿੱਥੇ ਇਕ ਪਾਸੇ ਇਹ ਛੋਟੇ ਪਿੰਡਾਂ ਵਿਚ ਕੁਟੀਰ ਅਤੇ ਛੋਟੇ ਉਦਯੋਗਾਂ ਨੂੰ ਉਤਸ਼ਾਹਿਤ ਕਰ ਰਿਹਾ ਹੈ,  ਉੱਥੇ ਦੂਜੇ ਪਾਸੇ ਇਹ ਸ਼ਹਿਰਾਂ ਵਿਚ ਕਈ ਕਿਸਮਾਂ ਦੇ ਛੋਟੇ ਅਤੇ ਦਰਮਿਆਨੇ ਉਦਯੋਗਾਂ ਲਈ ਵੀ ਫੰਡਿੰਗ ਕਰ ਰਿਹਾ ਹੈ । ਸਮਾਜ ਦਾ ਹਰ ਵਰਗ,  ਚਾਹੇ ਉਹ ਜਵਾਨ ਹੋਣ ਜਾਂ ਬਜ਼ੁਰਗ,  ਚਾਹੇ ਉਹ ਆਦਮੀ ਹੋਣ ਜਾਂ ਔਰਤਾਂ,  ਬੈਂਕ ਉਨ੍ਹਾਂ ਨੂੰ ਕਦੇ ਸਵੈ-ਸਹਾਇਤਾ ਸਮੂਹਾਂ ਦੇ ਰੂਪ ਵਿੱਚ ਅਤੇ ਕਦੇ ਸੁਸਾਇਟੀਆਂ ਆਦਿ ਰਾਹੀਂ ਸਸਤੇ ਕਰਜ਼ੇ ਪ੍ਰਦਾਨ ਕਰ ਰਿਹਾ ਹੈ

ਇਸ ਮੌਕੇ ਬੈਂਕ ਅਤੇ ਸਰਕਾਰ ਦੀਆਂ ਸਕੀਮਾਂ ਬਾਰੇ ਗਾਹਕਾਂ ਦੇ ਵਿਚਾਰ ਵੀ ਜਾਣੇ ਗਏ ਅਤੇ ਉਨ੍ਹਾਂ ਦੀ ਫੀਡਬੈਕ ਪ੍ਰਾਪਤ ਕੀਤੀ ਗਈ। ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਅਤੇ ਉਨ੍ਹਾਂ ਦੇ ਜਲਦੀ ਹੱਲ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਨੂੰ ਗ੍ਰਾਹਕ ਸੇਤੂ ਅਤੇ ਚੈਂਪੀਅਨ ਪੋਰਟਲ ਬਾਰੇ ਵੀ ਦੱਸਿਆ ਗਿਆ ਜਿੱਥੇ ਉਹ ਕਿਸੇ ਕਿਸਮ ਦੀ ਵੀ ਸ਼ਿਕਾਇਤ ਜਾਂ ਆਪਣੀ ਮੁਸ਼ਕਿਲ ਸਾਂਝੀ ਕਰ ਸਕਦੇ ਹਨ। ਉੱਪ-ਮਹਾਂਪ੍ਰਬੰਧਕ ਰਜਨੀਸ਼ ਕੁਮਾਰ ਨੇ ਬੈਂਕ ਅਧਿਕਾਰੀਆਂ ਨੂੰ ਐਮਐਸਐਮਈ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਉਨ੍ਹਾਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਵੀ ਦਿੱਤਾ।

ਦੋ ਦਿਨ ਤੱਕ ਚੱਲੀ ਇਸ ਕਾਨਫਰੰਸ ਦੇ ਬਹੁਤ ਸਕਰਾਤਮਕ ਨਤੀਜੇ ਸਾਹਮਣੇ ਆਏ। ਜਿੱਥੇ ਇੱਕ ਪਾਸੇ ਬੈਂਕ ਨੇ ਆਪਣੇ ਗਾਹਕਾਂ ਨੂੰ ਬੈਂਕ ਦੀਆਂ ਵੱਖ ਵੱਖ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਉੱਥੇ ਦੂਜੇ ਪਾਸੇ ਬੈਂਕ ਨੂੰ ਗਾਹਕਾਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਆਪਣੀਆਂ ਯੋਜਨਾਵਾਂ ਵਿੱਚ ਸੁਧਾਰ ਕਰਨ ਦਾ ਮੌਕਾ ਮਿਲਿਆ

 

Have something to say? Post your comment

 

ਕਾਰੋਬਾਰ

ਵਿਦੇਸ਼ੀ ਨਿਵੇਸ਼ਕਾਂ ਨੇ ਇਸ ਹਫ਼ਤੇ ਭਾਰਤੀ ਇਕੁਇਟੀ ਵਿੱਚ 8,500 ਕਰੋੜ ਰੁਪਏ ਦਾ ਕੀਤਾ ਨਿਵੇਸ਼

ਭਾਰਤੀ ਸ਼ੇਅਰ ਬਾਜ਼ਾਰ ਨੇ ਨਿਵੇਸ਼ਕਾਂ ਦੇ ਕਰੋੜਾਂ ਰੁਪਏ ਕੀਤੇ ਸਵਾਹ ਸੈਂਸੈਕਸ 2,226.79 ਅੰਕ ਡਿੱਗ ਕੇ ਹੋਇਆ ਬੰਦ

ਗਲੋਬਲ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ-ਭਾਰਤੀ ਖਪਤਕਾਰ ਨੂੰ ਇਸ ਦਾ ਲਾਭ ਨਾ ਮਿਲਿਆ

ਸਟੋਕ ਮਾਰਕੀਟ ਫੇਰ ਡਿੱਗੀ ਸੈਂਸੈਕਸ ਨੇ ਲਾਇਆ ਗੋਤਾ 1390 ਅੰਕਾਂ ਦਾ

ਭਾਰਤੀ ਸਟਾਕ ਮਾਰਕੀਟ ਲਾਲ ਨਿਸ਼ਾਨ 'ਤੇ ਬੰਦ ਹੋਇਆ, ਸੈਂਸੈਕਸ 728 ਅੰਕ ਡਿੱਗਿਆ

ਭਾਰਤੀ ਰਿਜ਼ਰਵ ਬੈਂਕ ਨੇ ਇੰਡਸਇੰਡ ਬੈਂਕ ਦੇ ਗਾਹਕਾਂ ਨੂੰ ਭਰੋਸਾ ਦਿੱਤਾ-ਬੈਂਕ ਮਜ਼ਬੂਤ ​​ਰਹੇਗਾ

ਭਾਰਤੀ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ 'ਤੇ ਹੋਇਆ ਬੰਦ

ਸ਼ੇਅਰ ਬਾਜ਼ਾਰ ਵਿੱਚ ਗਿਰਾਵਟ - ਬੀਐਸਈ, ਏਂਜਲ ਵਨ ਅਤੇ ਹੋਰ ਬ੍ਰੋਕਿੰਗ ਪਲੇਟਫਾਰਮਾਂ ਦੇ ਸ਼ੇਅਰ ਬੁਰੀ ਤਰ੍ਹਾਂ ਡਿੱਗੇ

ਟਰੰਪ ਦੀਆਂ ਨੀਤੀਆਂ ਨੇ ਫੇਰ ਕੀਤਾ ਭਾਰਤੀ ਬਾਜ਼ਾਰ ਲਾਲ ਸੈਂਸੈਕਸ ਡਿਗਿਆ 1,414.33 ਅੰਕ

ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਕਾਰਨ ਸਟਾਰਟਅੱਪ ਕੰਪਨੀਆਂ ਦੀ ਹਾਲਤ ਮਾੜੀ, ਸ਼ੇਅਰ 23 ਪ੍ਰਤੀਸ਼ਤ ਡਿੱਗੇ